ਮੈਰੀਟੋਰੀਅਸ ਸਕੂਲ 💫 Session = 2023-24 ਗਿਆਰ੍ਹਵੀਂ ਕਲਾਸ ਲਈ ਮੈਰੀਟੋਰੀਅਸ ਸਕੂਲ ਚ ਦਾਖਲੇ ਲਈ Registration ਸ਼ੁਰੂ
ਮੈਰੀਟੋਰੀਅਸ ਸਕੂਲ 💫
Session = 2023-24
ਗਿਆਰ੍ਹਵੀਂ ਕਲਾਸ ਲਈ ਮੈਰੀਟੋਰੀਅਸ ਸਕੂਲ ਚ ਦਾਖਲੇ ਲਈ Registration ਸ਼ੁਰੂ
ਰਜਿਸਟ੍ਰੇਸ਼ਨ ਲਿੰਕ
https://www.meritoriousschools.com/
Last date = 20-04-2023
ਰਜਿਸਟ੍ਰੇਸ਼ਨ ਫੀਸ ਰੁ. 250/- ਹਨ ( Non Refundable )
ਬੇਨਤੀ ਹੈ ਕਿ ਇਸ ਪੋਸਟ ਨੂੰ ਅੱਗੇ ਜgਰੂਰ ਸਾਂਝਾ ਕੀਤਾ ਜਾਵੇ ਤਾਂ ਕਿ ਗਰੀਬ ਮਾਪਿਆਂ ਦੇ ਹੁਸ਼ਿਆਰ ਬੱਚੇ ਮੁਫਤ ਚ ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਦੀ ਪੜ੍ਹਾਈ ਕਰ ਸਕਣ।
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਲਈ ਦਾਖਲੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ।
ਮੈਰੀਟੋਰੀਅਸ ਸਕੂਲਾਂ ਦੀ ਖਾਸੀਅਤ
1. ਇਹ ਸਕੂਲ ਰਿਹਾਇਸ਼ੀ ਸਕੂਲ ਹਨ, ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਸਫਲਤਾ ਪੂਰਵਕ 2014 ਤੋਂ ਚੱਲ ਰਹੇ ਹਨ।
2. ਬੱਚਿਆਂ ਨੂੰ ਖਾਣੇ ਸਮੇਤ ਬਹੁਤ ਅੱਛੀ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ। ਜੋ ਕਿ ਬਿਲਕੁਲ ਮੁਫਤ ਹੈ।
3. ਬੱਚਿਆਂ ਨੂੰ ਇਹਨਾ ਸਕੂਲਾਂ ਵਿੱਚ JEE, NEET, CLAT, CMA, NDA ਆਦਿ ਦੀ ਕੋਚਿੰਗ ਵੀ ਮੁਫਤ ਦਿੱਤੀ ਜਾਂਦੀ ਹੈ।
4. ਬੱਚਿਆਂ ਨੂੰ ਬਾਰ੍ਹਵੀਂ ਤੋਂ ਬਾਅਦ ਦੀਆਂ ਦਾਖਲਾ ਪ੍ਰੀਖਿਆਵਾ ਲਈ ਟੈਸਟਾਂ ਦੀ ਦਾਖਲਾ ਫੀਸ ਦੀ ਅਦਾਇਗੀ ਵੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ।
5. ਇਹਨਾ ਸਕੂਲਾਂ ਦੇ ਬੱਚਿਆਂ ਲਈ ਗਰਾਊਂਡ ਸੁਵਿਧਾ ਦੇ ਨਾਲ ਨਾਲ ਸਰੀਰਕ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਦੇ ਉੱਦਮ ਨਾਲ ਖੇਡਾਂ ਵਿੱਚ ਵੀ ਬੱਚੇ ਪੰਜਾਬ ਪੱਧਰ ਤੱਕ ਉਪਲੱਬਧੀਆਂ ਹਾਸਿਲ ਕਰ ਚੁੱਕੇ ਹਨ।
6 ਇਹਨਾਂ ਸਕੂਲਾਂ ਵਿਚਲਾ ਸਾਰਾ ਸਟਾਫ UGC ਨੈਟ ਪਾਸ ,M Phil ਅਤੇ ਕੁਛ ਸਟਾਫ Ph.D ਤੱਕ ਦੀ ਉੱਚ ਯੋਗਿਤਾ ਰੱਖਦਾ ਹੈ।
7. ਇਹ ਸਕੂਲ ਅੰਗਰੇਜੀ ਮਾਧਿਆਮ ਦੀ ਪੜ੍ਹਾਈ ਦੇ ਨਾਲ ਨਾਲ ਪੰਜਾਬ ਤੇ ਪੰਜਾਬੀ ਸੱਭਿਆਚਾਰਿਕ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਨ।
8. ਇਹਨਾ ਸਕੂਲਾਂ ਦੇ ਵਿਦਿਆਰਥੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਸਾਇੰਸ ਨਾਲ ਸਬੰਧਿਤ ਵਰਕਸ਼ਾਪ ਵਿੱਚ ਸਮੇਂ ਸਮੇਂ ਤੇ ਹਿੱਸਾ ਲੈੰਦੇ ਰਹਿੰਦੇ ਹਨ।
9. ਸਾਰੇ ਕਲਾਸ ਰੂਮ ਲੈਬਸ ਵੀ ਸਮਾਟ ਕਲਾਸ ਰੂਮ ਹਨ। ਸਕੂਲ ਦੀ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਸਿਲੇਬਸ ਦੀਆਂ ਕਿਤਾਬਾਂ ਤੋ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਿਤਾ ਮੈਗਜ਼ੀਨ ਤੇ ਕਿਤਾਬਾਂ ਵੀ ਉਪਲੱਬਧ ਹਨ।
10. ਵਿਦਿਆਰਥੀਆਂ ਲਈ ਸਮੇਂ ਸਮੇਂ ਤੇ ਵਿਦਿਅਕ ਟੂਰ ਵੀ ਆਯੋਜਿਤ ਕੀਤੇ ਜਾਂਦੇ ਹਨ।
11. ਵਿਦਿਆਰਥੀਆਂ ਨੇ 2016 ਤੋਂ 2022 ਤੱਕ ਬਾਰ੍ਹਵੀਂ ਕਲਾਸ ਚੋ ਮੈਰਿਟ ਚ ਪੁਜੀਸ਼ਨਾਂ, JEE, NEET, CLAT, CMA ਦਾਖਲਾ ਪ੍ਰੀਖਿਆਵਾਂ ਚੋ ਅੱਛੇ ਰੈਂਕ ਪ੍ਰਾਪਤ ਕੀਤੇ ਹਨ।
12. MBBS, BDS, NIT, NAVY, INDIAN ARMY, PUNJAB POLICE ਚ ਸਾਡੇ ਸਕੂਲ ਦੇ ਬੱਚਿਆਂ ਦੀ ਚੋਣ ਸਕੂਲ ਦੀ ਤਰੱਕੀ ਦੀ ਗਵਾਹੀ ਭਰਦੇ ਹਨ।
Eligibility for Admission in 10+1 class
1. ਜੋ ਵਿਦਿਆਰਥੀ ਸਰਕਾਰੀ ਸਕੂਲਾਂ ਚੋਂ 10 ਕਲਾਸ ਦੇ ਇਸ ਸਾਲ ਪੇਪਰ ਦੇ ਰਹੇ ਹਨ ਉਹ ਇਹਨਾਂ ਸਕੂਲਾਂ ਲਈ ਹੋ ਰਹੀ ਦਾਖਲਾ ਪ੍ਰੀਖਿਆ ਚ ਹਿੱਸਾ ਲੈ ਸਕਦੇ ਹਨ। ਬਸ਼ਰਤੇ ਉਹਨਾਂ ਦੇ 10ਵੀਂ ਕਲਾਸ ਚੋ ਨੰਬਰ ਜਰਨਲ ਕੈਟਗਰੀ 70 % ਹੋਣ ਤੇ ਐਸ.ਸੀ, ਬੀ.ਸੀ 65 % ਹੋਣ।
2. ਜੋ ਵਿਦਿਆਰਥੀ ਦਸ਼ਮੇਸ਼ ਗਰਲਜ ਸੀਨੀਅਰ ਸੈਕੰਡਰੀ ਸਕੂਲ, ਬਾਦਲ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਸਾਬੋ (ਜਿਲ੍ਹਾ ਬਠਿੰਡਾ), ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ, ਕੋਟਲਾ ਸੁਲਤਾਨ, ਜਿਲ੍ਹਾ ਅਮ੍ਰਿਤਸਰ, ਆਦਰਸ਼ ਅਤੇ ਮਾਡਲ ਸਕੂਲਾਂ (under RMSA/PEDB/PPP Mode) ਵਿੱਚੋਂ ਦਸਵੀ ਜਮਾਤ ਦੀ ਪੜ੍ਹਾਈ ਕਰ ਰਹੇ ਹਨ ਉਹ ਵਿਦਿਆਰਥੀ ਵੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਲਈ Eligible ਹਨ।
3. ਪੰਜਾਬ ਸਰਕਾਰ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਤੇ ਪ੍ਰਾਈਵੇਟ ਸਕੂਲਾਂ (Affiliated with Punjab School Education Board) ਦੇ ਉਹਨਾਂ ਬੱਚਿਆਂ ਨੂੰ ਵੀ ਮੌਕਾ ਦਿੱਤਾ ਹੈ ਜਿਨਾਂ ਦੇ ਮਾਪਿਆਂ ਦੇ ਆਟਾ ਦਾਲ ਸਕੀਮ ਤਹਿਤ ਸਮਾਟ ਕਾਰਡ ਬਣੇ ਹੋਏ ਹਨ। ਇਸ ਤੋਂ ਇਲਾਵਾ 10% ਸੀਟਾਂ disabled ਬੱਚਿਆਂ ਲਈ ਅਤੇ 20% ਸੀਟਾਂ women headed household (women headed household are those in which an adult female is sole or main income earner and decision maker) ਲਈ reserve ਹਨ।
ਗਿਆਰਵੀਂ ਜਮਾਤ ਵਿੱਚ ਦਾਖਲਾ ਪੇਪਰ ਦਾ Pattern
ਦਸਵੀਂ ਕਲਾਸ ਦੀ ਅੰਗਰੇਜੀ , ਸਾਇੰਸ ਤੇ ਹਿਸਾਬ ਚੋ ਕ੍ਰਮਵਾਰ 30,35,35 ਸਵਾਲ ਹੋਣਗੇ ,100 ਨੰਬਰ ਦਾ ਪੇਪਰ ਹੋਵੇਗਾ। 33 ਪ੍ਰਤੀਸਤ ਨੰਬਰ ਹਰੇਕ ਭਾਗ ਚੋਂ ਲੈਣੇ ਜਰੂਰੀ ਹਨ ਤੇ ਕੁੱਲ 50 ਪ੍ਰਤੀਸਤ ਨੰਬਰ ਲੈਣੇ ਜਰੂਰੀ ਹਨ।
Comments
Post a Comment